ਕੀ ਤੁਸੀਂ ਵੀ ਡਰਦੇ ਹੋਂ ਆਪਣੇ ਦੰਦਾਂ ਦਾ ਇਲਾਜ ਕਰਵਾਉਣ ਵਿੱਚ ,ਦੰਦਾਂ ਦੀ ਚਿੰਤਾ ਤੋਂ ਕਿਵੇਂ ਪਾਈਏ ਛੁਟਕਾਰਾ ਜਾਣੋ ਸੁਝਾਅ

    Enquiry Form

    ਅੱਜ ਦੇ ਸਮੇਂ ਵਿੱਚ ਹਰ ਵਿਅਕਤੀ ਦੰਦਾਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੈ, ਤੇ ਹਰ ਕੋਈ ਇਸਤੋਂ ਛੁੱਟਕਾਰਾ ਪਾਉਣਾ ਚਾਹੁੰਦਾ ਹੈ। ਦੰਦਾਂ ਦੀ ਸਮੱਸਿਆ ਇਕ ਗੰਭੀਰ ਸਮੱਸਿਆ ਬਣ ਚੁੱਕੀ ਹੈ ਤੇ ਲੋਕਾਂ ਵਿੱਚ ਇਸਦਾ ਕਾਫੀ ਡਰ ਬਣਿਆ ਰਹਿੰਦਾ ਹੈ ਕਿ ਜੇਕਰ ਸਾਡੇ ਦੰਦਾਂ ਨੂੰ ਸਹੀ ਇਲਾਜ਼ ਨਾ ਮਿਲਿਆ ਤਾਂ ਸਾਡੇ ਦੰਦਾਂ ਦੀ ਪ੍ਰੋਬਲਮ ਕਦੇ ਖ਼ਤਮ ਨਹੀਂ ਹੋਵੇਗੀ ਤੇ ਇਸ ਲਈ ਜਦੋਂ ਅਸੀਂ ਕਿਸੇ ਡੈਂਟਿਸਟ ਦਾ ਨਾਮ ਸੁਣਦੇ ਹਨ ਤਾਂ ਸਾਨੂੰ ਇਸ ਗੱਲ ਦੀ ਚਿੰਤਾ ਹੋਣ ਲੱਗ ਜਾਂਦੀ ਹੈ। 

    ਦੰਦਾਂ ਦੀ ਚਿੰਤਾ ਤੋਂ ਬਚਣ ਦੇ ਸੁਝਾਅ :ਜਿਵੇਂ ਕਿ ਸਾਨੂੰ ਪਹਿਲਾਂ ਤੋਂ ਇਸ ਬਾਰੇ ਪਤਾ ਹੈ ਕਿ ਦੰਦਾਂ ਦੀ ਸਮੱਸਿਆ ਅੱਜ ਕੱਲ ਕਿਸੇ ਨੂੰ ਵੀ ਹੋ ਸਕਦੀ ਹੈ ਤਾਂ ਆਮ ਤੋਰ ਤੇ ਇਹ ਸਮੱਸਿਆ ਦੰਦਾਂ ਵਿਚ ਖੋੜ ਹੋਣ ਜਾਂ ਦੰਦਾਂ ਵਿੱਚ ਗੰਦਗੀ ਜਮਾਂ ਹੋਣ ਕਾਰਨ ਦੰਦਾਂ ਦੀ ਸਮੱਸਿਆਵਾਂ ਹੁੰਦੀਆਂ ਹਨ ਜਿਸ ਵਿਚ ਮੂੰਹ ਵਿੱਚੋਂ ਬਦਬੂ ਆਉਣਾ ਵੀ ਸ਼ਾਮਿਲ ਹੈ, ਤੇ ਮਸੂੜਿਆਂ ਵਿੱਚ ਸੁਜਣ, ਦੰਦਾਂ ਵਿਚ ਕਾਫੀ ਮਾਤਰਾ ਵਿੱਚ ਦਰਦ ਦਾ ਹੋਣਾ,ਸ਼ਾਮਿਲ ਹਨ। ਅਜਿਹਾ ਨਹੀਂ ਹੈ ਕਿ ਅਸੀਂ ਇਨ੍ਹਾਂ ਸਮੱਸਿਆਵਾਂ ਤੋਂ ਛੁੱਟਕਾਰਾ ਨਹੀਂ ਪਾ ਸਕਦੇ ਜੇਕਰ ਅਸੀਂ ਕੁਝ ਛੋਟੀਆਂ ਛੋਟੀਆਂ ਚੀਜਾਂ ਦੀ ਪਾਲਣਾ ਕਰੀਏ ਜਿਵੇਂ ਕਿ ਜੇਕਰ ਦੰਦਾਂ ਦੀ ਰੋਜ ਦੇਖਭਾਲ ਕੀਤੀ ਜਾਵੇ ਤਾਂ ਅਸੀਂ ਆਪਣੇ ਦੰਦਾਂ ਨੂੰ ਖ਼ਰਾਬ ਹੋਣ ਤੋਂ ਬਚਾ ਸਕਦੇ ਹਾਂ, ਜਿਵੇਂ ਕਿ ਨਿਯਮਿਤ ਤੋਰ ਤੇ ਜਾਂਚ ਕਰਵਾਉਂਦੇ ਰਹਿਣਾ ਤੇ ਆਪਣੇ ਦੰਦਾਂ ਨੂੰ ਬੁਰਸ਼ ਨਾਲ ਸਾਫ਼ ਕਰਨਾ ਆਦਿ ਚੀਜਾਂ ਸ਼ਾਮਿਲ ਹਨ ਤੇ ਲੋਕਾਂ ਨੂੰ ਦੰਦਾਂ ਸਬੰਧੀ ਕਾਫ਼ੀ ਪ੍ਰੇਸ਼ਾਨੀਆਂ ਹੁੰਦੀਆਂ ਹਨ ਤੇ ਕਈ ਲੋਕਾਂ ਨੂੰ ਇਸਦਾ ਡਰ ਰਹਿੰਦਾ ਹੈ ਕਿ ਸਾਨੂੰ ਦੰਦਾਂ ਦੀ ਸਮੱਸਿਆ ਕਿਸੇ ਵੀ ਸਮੇਂ ਹੋ ਸਕਦੀ ਹੈ ,ਤੇ ਅਸੀਂ ਡਾਕਟਰ ਕੋਲ ਜਾਣ ਤੋਂ ਵੀ ਬਹੁਤ ਜ਼ਿਆਦਾ ਡਰਦੇ ਹਨ ਜੇਕਰ ਤੁਹਾਨੂੰ ਦੱਸੀਏ ਤਾਂ ਇਸਨੂੰ ਦੰਦਾਂ ਦੀ ਚਿੰਤਾ ਕਿਹਾ ਜਾਂਦਾ ਹੈ ਅਸੀਂ ਇਸਤੋਂ ਕਿਵੇਂ ਛੁੱਟਕਾਰਾ ਪਾ ਸਕਦੇ ਹਾਂ ,ਇਸ ਬਾਰੇ ਜਾਣਦੇ ਹਾਂ। 

    ਦੰਦਾਂ ਦੀ ਚਿੰਤਾ ਕੀ ਹੁੰਦੀ ਹੈ?

    ਦੰਦਾਂ ਦੀ ਚਿੰਤਾ ਇੱਕ ਗ਼ੰਭੀਰ ਮਾਨਸਿਕ ਸਮੱਸਿਆ ਹੈ ,ਜਿਹੜੀ ਕਿ ਵਿਅਕਤੀ ਦੇ ਦੰਦਾਂ ਦੀ ਪ੍ਰੇਸ਼ਾਨੀਆਂ ਤੋਂ ਜੁੜੀ ਹੋਈ ਹੈ, ਤੇ ਉਸਦੇ ਨਾਲ ਉਸਨੂੰ ਮਾਨਸਿਕ ਤਣਾਅ ਦਾ ਸਾਮਣਾ ਕਰਨਾ ਪੈਂਦਾ ਹੈ ,ਇਹ ਵਿਅਕਤੀ ਵਿੱਚ ਦੰਦਾਂ ਦੀ ਸਮੱਸਿਆ ਬਾਰੇ ਡਰ, ਤਣਾਅ ਜਾਂ ਚਿੰਤਾ ਹੁੰਦੀ ਹੈ, ਕੁਝ ਵੀ ਖਾਣ ਤੋਂ ਡਰਨਾ,ਇਲਾਜ਼ ਕਰਵਾਉਣ ਦਾ ਡਰ ਅਤੇ ਇਸ ਸਮੱਸਿਆ ਦਾ ਤਣਾਅ ਬਣਿਆ ਰਹਿਣਾ ਹੀ ਦੰਦਾਂ ਦੀ ਚਿੰਤਾ ਹੈ। ਜੇਕਰ ਅਸੀਂ ਸਮੇਂ ਸਿਰ ਡਾਕਟਰ ਕੋਲ ਨਹੀਂ ਜਾਂਦੇ ਅਤੇ ਆਪਣੇ ਦੰਦਾਂ ਦੀ ਸਫ਼ਾਈ ਨਹੀਂ ਰੱਖਦੇ ਤਾਂ ਇਹ ਯਾਦ ਰੱਖੋ ਕਿ ਸਾਨੂੰ ਦੰਦਾਂ ਦੀ ਸਮੱਸਿਆਵਾਂ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਇਸ ਲਈ ਦੰਦਾਂ ਦੀ ਸਮੱਸਿਆ ਹੋਣ ਤੇ ਆਪਣਾ ਸਹੀ ਇਲਾਜ਼ ਕਰਵਾਉਣ ਤੋਂ ਨਾ ਚੁਕੋ ਇਹ ਤੁਹਾਡੇ ਵਾਸਤੇ ਹੀ ਚੰਗਾ ਹੋਵੇਗਾ ਕਿ ਅਸੀਂ ਕਿਸ ਤਰੀਕੇ ਨਾਲ ਆਪਣੇ ਦੰਦਾਂ ਦੀ ਦੇਖਭਾਲ ਕਰਦੇ ਹਾਂ। 

    ਦੰਦਾਂ ਦੀ ਚਿੰਤਾ ਨਾਲ ਕਿਵੇਂ ਨਜਿੱਠਣਾ ਜਾਵੇ?

    ਸੁਝਾਅ : ਡੂੰਘੇ ਸਾਹ ਲਓ।

    ਜੇਕਰ ਤੁਹਾਨੂੰ ਦੰਦਾਂ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਹੁੰਦੀ ਹੈ ਤਾਂ ਸਾਨੂੰ ਡੂੰਗੇ ਸਾਹ ਲੈਣੇ ਚਾਹੀਦੇ ਹਨ ਕਿਉਂਕਿ ਡੂੰਗੇ ਸਾਹ ਲੈਣ ਨਾਲ ਸਾਡੇ ਮਨ ਨੂੰ ਸ਼ਾਤੀ ਮਿਲਦੀ ਹੈ, ਕਿਸੇ ਵੀ ਤਰ੍ਹਾਂ ਦੀ ਚਿੰਤਾ ਅਤੇ ਤਣਾਅ ਨਾਲ ਨਜਿੱਠਣ ਲਈ ਤੁਸੀਂ ਡੂੰਘੇ ਸਾਹ ਲੈ ਸਕਦੇ ਹੋ। ਤੁਸੀਂ ਦੇਖੋਗੇ ਕਿ ਇਹ ਬਹੁਤ ਹੀ ਜ਼ਿਆਦਾ ਪ੍ਰਭਾਵਸ਼ਾਲੀ ਹੁੰਦਾ ਹੈ ਇਸ ਨਾਲ ਸਰੀਰ ਵਿਚ ਖੂਨ ਦੀ ਗਤੀ ਸਹੀ ਰਹਿੰਦੀ ਹੈ ਅਤੇ ਸਾਹ ਲੈਣ ਦੀ ਤੇਜ਼ ਗਤੀ ਉੱਪਰ ਕਾਬੂ ਪਾ ਸਕਦੇ ਹਾਂ।ਮਨ ਸ਼ਾਂਤ ਅਤੇ ਇਹ ਦੰਦਾਂ ਦੀ ਚਿੰਤਾ ਨਾਲ ਨਜਿੱਠਣ ਵਿੱਚ ਵੀ ਮਦਦ ਕਰਦਾ ਹੈ।

    ਧਿਆਨ ਕਰੋ

    ਮਨ ਨੂੰ ਸ਼ਾਂਤ ਕਰਨ ਅਤੇ ਤਣਾਅ ਤੋਂ ਰਾਹਤ ਪਾਉਣ ਲਈ ਧਿਆਨ ਕਰੋ ,ਜੇਕਰ ਤੁਸੀਂ ਲੰਬੇ ਸਮੇਂ ਤੋਂ ਦੰਦਾਂ ਦੀ ਚਿੰਤਾ ਤੋਂ ਪ੍ਰੇਸ਼ਾਨ ਹੋਂ  ਅਤੇ ਦੰਦਾਂ ਦੇ ਡਾਕਟਰ ਕੋਲ ਜਾਣ ਤੋਂ ਡਰਦੇ ਹੋ ਤਾਂ ਤੁਹਾਨੂੰ ਧਿਆਨ ਕਰਨਾ ਚਾਹੀਦਾ ਹੈ ਕਿਉਂਕਿ ਇਹ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਮਨ ਨੂੰ ਸ਼ਾਂਤ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਜੇਕਰ ਤੁਸੀਂ ਧਿਆਨ ਕਰੋਗੇ ਤਾਂ ਤੁਸੀਂ ਆਪਣੀ ਸਮੱਸਿਆ ਨੂੰ ਬਿਹਤਰ ਢੰਗ ਨਾਲ ਸਮਝ ਪਾਓਗੇ ਤੇ ਇਸ ਨਾਲ ਜਾਗਰੂਕਤਾ ਵਧੇਗੀ ਅਤੇ ਮਾਸਪੇਸ਼ੀਆਂ ਨੂੰ ਵੀ ਆਰਾਮ ਮਿਲਦਾ ਹੈ 

    ਆਪਣੇ ਦਿਲ ਨੂੰ ਸ਼ਾਂਤ ਕਰਨ ਲਈ ਕੁਝ ਨਾ ਕੁਝ ਕਰੋ 

    ਦੰਦਾਂ ਦੀ ਸਮੱਸਿਆ ਕਈ ਲੋਕਾਂ ਨੂੰ ਹੁੰਦੀ ਹੈ ਤੇ ਇਹ ਆਮ ਤੋਰ ਤੇ ਦੇਖਿਆ ਜਾਂਦਾ ਹੈ ਕਿ ਵਿਅਕਤੀ ਨੂੰ ਦੰਦਾਂ ਦੀ ਸਮੱਸਿਆ ਹੈ ਪਰ ਉਹ ਦੰਦਾਂ ਦੇ ਡਾਕਟਰ ਕੋਲ ਨਹੀਂ ਜਾਣਾ ਚਾਉਂਦਾ ,ਜੇਕਰ ਅਜਿਹਾ ਕਦੇ ਵੀ ਤੁਹਾਡੇ ਨਾਲ ਹੁੰਦਾ ਹੈ ਤਾਂ ਤੁਸੀਂ ਕੁਝ ਵਕਤ ਲਈ ਆਪਣਾ ਮਨ ਕਿਸੇ ਹੋਰ ਕੰਮ ਵਿੱਚ ਲਾਓ ,ਆਪਣੀਆਂ ਪੁਰਾਣੀਆਂ ਯਾਦਾਂ ਬਾਰੇ ਸੋਚੋ। ਜਿਵੇਂ ਹੀ  ਤੁਹਾਡਾ ਮਨ ਸ਼ਾਂਤ ਹੋਵੇ ਤੁਸੀਂ ਆਪਣੇ ਇਲਾਜ਼ ਲਈ ਕਿਸੇ ਮਾਹਿਰ ਕੋਲ ਜਾ ਸਕਦੇ ਹੋ ਜਾਂ ਇਸ ਬਾਰੇ ਸੋਚ ਸਕਦੇ ਹੋਂ। 

    ਪੁਰਾਣੀਆਂ ਯਾਦਾਂ ਨੂੰ ਸੋਚੋ

    ਇਹ ਬੋਹਤ ਵਾਰੀ ਹੁੰਦਾ ਹੈ ਕਿ ਅਸੀਂ ਡਾਕਟਰ ਕੋਲ ਪਹੁੰਚ ਜਾਂਦੇ ਹਾਂ, ਪਰ ਜਿਵੇਂ ਹੀ ਦੰਦਾਂ ਦੇ ਡਾਕਟਰ ਦੀ ਕੁਰਸੀ ‘ਤੇ ਬੈਠਦੇ ਹਾਂ ਤਾਂ ਸਾਡੇ ਮਨ ਵਿੱਚ ਦਰਦ ਅਤੇ ਬੁਰੇ ਵਿਚਾਰ ਆਉਣ ਲੱਗ ਪੈਂਦੇ ਹਨ। ਇਸ ਵਕਤ ਤੁਸੀਂ ਚੰਗੀਆਂ ਚੀਜਾਂ ਨੂੰ ਧਿਆਨ ਵਿੱਚ ਲੈ ਸਕਦੇ ਹੋਂ ,ਪੁਰਾਣੀਆਂ ਯਾਦਾਂ ਨੂੰ ਯਾਦ ਕਰ ਸਕਦੇ ਹੋਂ, ਉਹ ਯਾਦਾਂ ਜਿਹੜੀਆਂ ਸਾਨੂੰ ਹਸਾਉਣ ਇਹ ਸਾਡੇ ਮਨ ਨੂੰ ਆਸਾਨੀ ਨਾਲ ਸ਼ਾਂਤ ਕਰਨ ਵਿੱਚ ਮਦਦ ਕਰ ਸਕਦੀ ਹੈ 

    ਕਿਸੇ ਮਾਹਿਰ ਡਾਕਟਰ ਨਾਲ ਗੱਲ ਕਰੋ 

    ਜੇਕਰ ਤੁਸੀਂ ਦੰਦਾਂ ਦੀ ਸਮੱਸਿਆ ਤੋਂ ਪੀੜਿਤ ਹੋਂ ਤੇ ਇਹ ਸਮੱਸਿਆ ਅਗੇ ਜਾਕੇ ਕੋਈ ਗੰਭੀਰ ਰੂਪ ਨਾ ਲੈ ਲਵੇ ਉਸ ਤੋਂ ਪਹਿਲਾਂ ਸਾਨੂੰ ਚਾਹੀਦਾ ਹੈ ਕਿ ਅਸੀਂ ਡਾਕਟਰ ਨਾਲ ਇਸ ਬਾਰੇ ਗੱਲ ਕਰੀਏ, ਕਿਉਂਕਿ ਦੰਦਾਂ ਦੇ ਡਾਕਟਰ ਕੋਲ ਜਾਣ ਤੋਂ ਬਿਨਾਂ ਇਸ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ ਹੈ, ਇਸਨੂੰ ਨਜ਼ਰਅੰਦਾਜ਼ ਨਾ ਕਰੋ। ਕਈ ਵਾਰੀ ਅਜਿਹਾ ਹੁੰਦਾ ਹੈ ਕਿ ਅਸੀਂ ਆਹਮੋ-ਸਾਹਮਣੇ ਗੱਲ ਕਰਨ ਵਿੱਚ ਝਿਜਕਦੇ ਤਾਂ ਅਸੀਂ ਔਨਲਾਈਨ ਸਲਾਹਕਾਰ ਦੀ ਮਦਦ ਲੈ ਸਕਦੇ ਹਾਂ। ਮਾਹਿਰਾਂ ਨਾਲ ਵਿਚਾਰ ਸਾਂਝੇ ਕਰੋ ਤੇ ਸਮੱਸਿਆ ਦਾ ਹੱਲ ਨਿਕਲ ਆਵੇਗਾ। 

    ਸਿੱਟਾ :

    ਜੇਕਰ ਤੁਹਾਨੂੰ ਦੰਦਾਂ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਹੁੰਦੀ ਹੈ ,ਤੇ ਤੁਹਾਡੀ ਦੰਦਾਂ ਦੀ ਸਮੱਸਿਆ ਨੇ ਗੰਭੀਰ ਰੂਪ ਲੈ ਲਿਆ ਹੈ ,ਜੇਕਰ ਤੁਸੀਂ ਵੀ ਆਪਣੀ ਪ੍ਰੇਸ਼ਾਨੀ ਦਾ ਹਾਲ ਕਰਨਾ ਚਾਹੁੰਦੇ ਹੋਂ ਤਾਂ ਅੱਜ ਜੀ ਲੁਧਿਆਣਾ ਡੈਂਟਲ ਕੇਅਰ ਹਸਪਤਾਲ ਵਿੱਚ ਜਾਕੇ ਆਪਣੀ ਅਪੋਇੰਟਮੈਂਟ ਨੂੰ ਬੁੱਕ ਕਰਵਾਓ ਤੇ ਮਾਹਿਰਾਂ ਨਾਲ ਗੱਲ- ਬਾਤ ਕਰੋ।