ਅਕਲ ਦਾੜ੍ਹ ਮੂੰਹ ਦੇ ਬਿਲਕੁਲ ਪਿੱਛੇ ਆਉਂਦੀ ਹੈ, ਅਤੇ ਇਹ ਇੱਕ ਮੋਲਰ ਹੁੰਦਾ ਹੈ। ਇਸਨੂੰ ਆਮ ਤੌਰ ਤੇ ਤੀਜਾ ਮੋਲਰ ਵੀ ਕਿਹਾ ਜਾਂਦਾ ਹੈ। ਜੇਕਰ ਇਹ ਆਪਣੀ ਸਹੀ ਦਿਸ਼ਾ ਵਿੱਚ ਨਹੀਂ ਨਿਕਲਦੀ ਤਾਂ ਇਹ ਦੰਦਾਂ ਵਿੱਚ ਬਹੁਤ ਜ਼ਿਆਦਾ ਦਰਦ ਕਰਦੀ ਹੈ। ਤੁਸੀਂ ਦੇਖਿਆ ਹੋਵੇਗਾ ਕਿ ਕਈ ਵਾਰੀ ਅਕਲ ਦਾੜ੍ਹ ਮਸੂੜਿਆਂ ਦੀ ਰੇਖਾ ਤੋਂ ਉੱਪਰ ਨਿਕਲ ਆਉਂਦੀ ਹੈ। ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾਲ ਦੰਦਾਂ ਦੀ ਲਾਗ ਦਾ ਖ਼ਤਰਾ ਵੱਧਦਾ ਹੈ। ਦੰਦਾਂ ਵਿੱਚ ਸੋਜ ਆ ਜਾਂਦੀ ਹੈ ਅਤੇ ਆਮ ਤੋਰ ਤੇ ਇਹ ਮੋਲਰ 17 ਤੋਂ 25 ਸਾਲ ਦੀ ਉਮਰ ਵਿੱਚ ਬਾਹਰ ਨਿਕਲਦੀ ਹੈ। ਅਕਲ ਦਾੜ੍ਹ ਦਾ ਨਿਕਲਣਾ ਕਾਫੀ ਦਰਦਨਾਕ ਹੁੰਦਾ ਹੈ। ਕਈ ਵਾਰ ਬਾਹਰ ਨਿਕਲਣ ਵਿੱਚ ਇਸਨੂੰ ਕਾਫੀ ਸਮਾਂ ਲੱਗ ਜਾਂਦਾ ਹੈ, ਅਤੇ ਇਹ ਏਨੀ ਆਸਾਨੀ ਨਾਲ ਬਾਹਰ ਨਹੀਂ ਨਿਕਲਦੀ ਹੈ। ਜਦੋਂ ਕਿ ਇਹ ਆਸਾਨੀ ਨਾਲ ਬਾਹਰ ਨਹੀਂ ਨਿਕਲਦੀ ਤਾਂ ਇਸਨੂੰ ਮੂੰਹ ਦੇ ਵਿੱਚੋਂ ਬਾਹਰ ਕੱਢਣਾ ਹੀ ਇੱਕੋ ਇੱਕ ਵਿਕੱਲਪ ਬਚਦਾ ਹੈ। ਦੰਦਾਂ ਦੇ ਡਾਕਟਰ ਦੁਆਰਾ ਦੰਦ ਨੂੰ ਕੱਢਣਾ ਇੱਕ ਗੰਭੀਰ ਸਰਜੀਕਲ ਪ੍ਰਕਿਰਿਆ ਹੁੰਦੀ ਹੈ। ਜਦੋਂ ਕਿ ਅਕਲ ਦਾੜ੍ਹ ਨੂੰ ਮੂੰਹ ਵਿਚੋਂ ਕੱਢਿਆ ਜਾਂਦਾ ਹੈ ਤਾਂ ਇਸਦੀ ਥਾਂ ਤੇ ਇੱਕ ਛੋਟੇ ਆਕਾਰ ਦੀ ਗੁਫ਼ਾ ਬਣ ਜਾਂਦੀ ਹੈ, ਜਿਸਨੂੰ ਭਰਨ ਵਿੱਚ ਥੋੜਾ ਸਮਾਂ ਲੱਗ ਜਾਂਦਾ ਹੈ। ਡਾਕਟਰ ਹਮੇਸ਼ਾ ਸਲਾਹ ਦਿੰਦੇ ਹਨ ਕਿ ਇਸਦੀ ਚੰਗੇ ਤਰੀਕੇ ਨਾਲ ਦੇਖਭਾਲ ਕੀਤੀ ਜਾਵੇ, ਤਾਂ ਜੋ ਲਾਗ ਦੂਜੇ ਦੰਦਾਂ ਵਿੱਚ ਨਾ ਫੈਲੇ, ਅਤੇ ਬਾਕੀ ਸਾਰੇ ਦੰਦਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਇਸ ਦੁਆਰਾ ਜਾਣਦੇ ਹਾਂ, ਸਰਜਰੀ ਤੋਂ ਬਾਅਦ ਦੰਦਾਂ ਨੂੰ ਸਾਫ਼ ਕਰਨ ਦਾ ਸਹੀ ਤਰੀਕਾ ਕਿ ਹੈ?
ਅਕਲ ਦਾੜ੍ਹ ਕੱਢਣ ਤੋਂ ਬਾਅਦ ਦੰਦਾਂ ਨੂੰ ਕਿਵੇਂ ਸਾਫ਼ ਕਰੀਏ ?
.ਅਕਲ ਦਾੜ੍ਹ ਕੱਢਣ ਤੋਂ ਬਾਅਦ ਤੁਸੀਂ ਦਿਨ ਵਿੱਚ 2 ਵਾਰ, 2 ਮਿੰਟ ਤੱਕ ਬੁਰਸ਼ ਕਰੋ। ਇਹ ਦੰਦਾਂ ਦੀ ਸਿਹਤ ਨੂੰ ਬਰਕਰਾਰ ਰੱਖੇਗਾ ਅਤੇ ਦੰਦਾਂ ਨੂੰ ਕਿਸੇ ਵੀ ਕਿਸੇ ਵੀ ਤਰ੍ਹਾਂ ਦੀ ਹੋਣ ਵਾਲੀ ਸਮੱਸਿਆ ਤੋਂ ਬਚਾਵੇਗਾ।
.ਸਰਜਰੀ ਹੋਣ ਤੋਂ ਬਾਅਦ ਤੁਸੀਂ ਆਪਣੇ ਦੰਦਾਂ ਦੀ ਦੇਖਭਾਲ ਲਈ ਫਲੋਰਾਈਡ ਵਾਲੇ ਟੁੱਥਪੇਸਟ ਦੀ ਵਰਤੋਂ ਕਰ ਸਕਦੇ ਹੋਣ ਇਹ ਤੁਹਾਡੇ ਦੰਦਾਂ ਨੂੰ ਲਾਗ ਦੀ ਸਮੱਸਿਆ ਹੋਣ ਤੋਂ ਰੋਕੇਗਾ।
.ਆਪਣੇ ਦੰਦਾਂ ਦੇ ਨਾਲ ਨਾਲ ਤੁਸੀਂ ਬੁਰਸ਼ ਦੀ ਮਦਦ ਨਾਲ ਆਪਣੀ ਜੀਭ ਨੂੰ ਵੀ ਸਾਫ਼ ਕਰੋ।
.ਜੇਕਰ ਤੁਹਾਡੀ ਅਕਲ ਦਾੜ੍ਹ ਹਾਲ ਹੀ ਵਿੱਚ ਬਾਹਰ ਨਿਕਲੀ ਹੈ, ਤਾਂ ਤੁਸੀਂ ਆਪਣੇ ਬੁਰਸ਼ ਨੂੰ ਬਦਲੋ, ਕਿਉਂਕਿ ਪੁਰਾਣਾ ਬੁਰਸ਼ ਤੁਹਾਡੇ ਦੰਦਾਂ ਵਿੱਚ ਲਾਗ ਦੀ ਸਮੱਸਿਆ ਦਾ ਕਾਰਣ ਬਣ ਸਕਦਾ ਹੈ। ਜਿਸਦੇ ਨਾਲ ਤੁਹਾਨੂੰ ਦੰਦਾਂ ਦੀਆਂ ਕਈ ਸਮੱਸਿਆਵਾਂ ਨਾਲ ਲੜਨਾ ਪੈ ਸਕਦਾ ਹੈ।
.ਦੰਦਾਂ ਦੀ ਸਰਜਰੀ ਤੋਂ ਬਾਅਦ, ਆਪਣੇ ਮੂੰਹ ਦੀ ਸਫਾਈ ਦੇ ਨਾਲ-ਨਾਲ ਤੁਸੀਂ ਆਪਣੇ ਟੁੱਥਬ੍ਰਸ਼ ਵੱਲ ਵੀ ਧਿਆਨ ਦਿਓ। ਕਿਉਂਕਿ ਇਹ ਤੁਹਾਡੇ ਦੰਦਾਂ ਨੂੰ ਸਾਫ ਰੱਖਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ
ਅਕਲ ਦਾੜ੍ਹ ਕੱਢਣ ਤੋਂ ਬਾਅਦ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
.ਸਰਜਰੀ ਦੌਰਾਨ ਜਦੋਂ ਮੂੰਹ ਦੇ ਵਿੱਚੋਂ ਅਕਲ ਦਾੜ੍ਹ ਨੂੰ ਕੱਢ ਦਿੱਤਾ ਜਾਂਦਾ ਹੈ ਤਾਂ ਉਸਤੋਂ ਬਾਅਦ ਦਾੜ੍ਹ ਵਾਲੀ ਜ਼ਖਮੀ ਥਾਂ ਨੂੰ ਛੂਹਣ ਤੋਂ ਆਪਣੇ ਆਪ ਨੂੰ ਰੋਕਣਾ ਚਾਹੀਦਾ ਹੈ। ਇਸਤਰ੍ਹਾਂ ਕਰਨ ਨਾਲ ਤੁਸੀਂ ਸੰਕ੍ਰਮਣ ਤੋਂ ਆਪਣਾ ਬਚਾਵ ਕਰ ਸਕਦੇ ਹੋਂ।
.ਇਸ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜਰੂਰੀ ਹੁੰਦਾ ਹੈ ਕਿ ਜਦੋਂ ਅਕਲ ਦਾੜ੍ਹ ਨਿਕਲ ਜਾਂਦੀ ਹੈ ਤਾਂ ਉਸਤੋਂ ਬਾਅਦ, ਆਪਣੇ ਮੂੰਹ ਦੇ ਅੰਦਰਲੇ ਹਿੱਸੇ ਨੂੰ ਨਾ ਰਗੜੋ, ਅਤੇ ਕੁਰਲੀ ਕਰਨ ਸਮੇਂ ਬਹੁਤ ਜ਼ਿਆਦਾ ਜ਼ੋਰ ਨਾ ਲਗਾਓ।
.ਜੇਕਰ ਸਰਜਰੀ ਤੋਂ ਬਾਅਦ ਤੁਹਾਨੂੰ ਆਪਣੇ ਮੂੰਹ ਵਿੱਚ ਦਰਦ ਮਹਿਸੂਸ ਹੁੰਦਾ ਹੈ ਤਾਂ ਤੁਸੀਂ ਆਪਣੀ ਸਰਜਰੀ ਵਾਲੀ ਥਾਂ ਦੇ ਬਾਹਰਲੇ ਪਾਸੇ ਇੱਕ ਠੰਢਾ ਬਰਫ਼ ਦਾ ਪੈਕ ਆਪਣੀਆਂ ਗੱਲ੍ਹਾਂ ‘ਤੇ ਲਗਾ ਸਕਦੇ ਹੋਂ, ਇਹ ਤੁਹਾਨੂੰ ਦਰਦ ਤੋਂ ਰਾਹਤ ਪ੍ਰਦਾਨ ਕਰੇਗਾ।
. ਸਰਜਰੀ ਤੋਂ 30 ਮਿੰਟ ਬਾਅਦ ਤੁਹਾਨੂੰ ਗੌਜ਼ ਸਰਜੀਕਲ ਪੈਡ ਨੂੰ ਹਟਾ ਦੇਣਾ ਚਾਹੀਦਾ ਹੈ।
.ਜੇਕਰ ਸਰਜਰੀ ਤੋਂ ਬਾਅਦ ਤੁਹਾਨੂੰ ਬੇਅਰਾਮੀ ਮਹਿਸੂਸ ਹੋਣ ਲੱਗ ਜਾਵੇਂ ਤਾਂ ਤੁਸੀਂ ਦੰਦਾਂ ਦੇ ਡਾਕਟਰ ਦੁਆਰਾ ਦੱਸੀਆਂ ਗਈਆਂ ਦਰਦ ਨਿਵਾਰਕ ਦਵਾਈਆਂ ਨੂੰ ਲੈ ਸਕਦੇ ਹੋਂ। ਇਹ ਤੁਹਾਨੂੰ ਦਰਦ ਤੋਂ ਰਾਹਤ ਅਤੇ ਬੇਅਰਾਮੀ ਤੋਂ ਛੁਟਕਾਰਾ ਦੇਣ ਵਿੱਚ ਮਦਦ ਕਰ ਸਕਦੇ ਹਨ।
ਦਰਦ ਪ੍ਰਬੰਧਨ
.ਜਿਆਦਾਤਰ ਅਰਾਮ ਕਰੋ।
.ਡਾਕਟਰ ਦੁਆਰਾ ਦਿਤੀਆਂ ਗਈਆਂ ਦਵਾਈਆਂ ਨੂੰ ਲਵੋ।
.ਸਰਜਰੀ ਤੋਂ ਬਾਅਦ ਦੰਦਾਂ ਦੀ ਸੋਜ ਨੂੰ ਘੱਟ ਕਰਨ ਲਈ ਆਪਣੇ ਸਿਰ ਨੂੰ ਉੱਚਾ ਕਰੋ।
.ਸਰਜਰੀ ਤੋਂ ਪਹਿਲੇ ਦਿਨ ਤੋਂ ਬਾਅਦ ਜਬਾੜੇ ਨੂੰ ਥੋੜ੍ਹਾ ਜਿਹਾ ਉੱਪਰ ਅਤੇ ਹੇਠਾਂ ਵੱਲ ਹੌਲੀ ਹੌਲੀ ਹਿਲਾਓ। ਜਬਾੜੇ ਦੀਆਂ ਕਸਰਤਾਂ ਨੂੰ ਕਰੋ ਅਤੇ ਸਮੇਂ ਦੇ ਨਾਲ ਨਾਲ ਕਸਰਤ ਦੀ ਬਾਰੰਬਾਰਤਾ ਵਧਾਓ।
.ਪਹਿਲੇ ਇੱਕ ਦੋ ਦਿਨਾਂ ਲਈ ਅਲਕ ਦਾੜ੍ਹ ਕੱਢਣ ਵਾਲੀ ਥਾਂ ਦੇ ਬਾਹਰਲੇ ਪਾਸੇ ਆਈਸ ਪੈਕ ਦੀ ਵਰਤੋਂ ਕਰੋ ਇਸ ਨਾਲ ਤੁਹਾਨੂੰ ਦਰਦ ਤੋਂ ਰਾਹਤ ਮਿਲੇਗੀ। ਅਕਸਰ ਆਈਸ ਪੈਕ ਦੀ ਵਰਤੋਂ ਕਰਨ ਦੇ ਨਾਲ ਦੰਦਾਂ ਦੀ ਸੋਜ ਅਤੇ ਦਰਦ ਵੀ ਘੱਟ ਹੋ ਜਾਵੇਗਾ। ਆਈਸ ਪੈਕ ਦੰਦਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਸਿੱਧ ਹੁੰਦਾ ਹੈ।
ਸਫਾਈ ਦਾ ਧਿਆਨ ਰੱਖੋ
ਮੂੰਹ ਵਿੱਚੋਂ ਅਕਲ ਦਾੜ੍ਹ ਕੱਢਣ ਤੋਂ ਬਾਅਦ, ਆਪਣੇ ਦੰਦਾਂ ਦੀ ਸਫਾਈ ਦਾ ਪੂਰਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਕਈ ਲੋਕ ਇਸ ਗੱਲ ਨੂੰ ਜਾਣਨਾ ਚਾਹੁੰਦੇ ਹਨ ਕਿ ਕੀ ਉਹ ਸਰਜਰੀ ਤੋਂ ਬਾਅਦ ਆਪਣੇ ਦੰਦਾਂ ਨੂੰ ਬੁਰਸ਼ ਨਾਲ ਸਾਫ ਕਰ ਸਕਦੇ ਹਨ?
ਇਸ ਸਵਾਲ ਦਾ ਜਵਾਬ ਹਾਂ ਹੈ,ਤੁਸੀਂ ਸਰਜਰੀ ਤੋਂ ਬਾਅਦ ਆਪਣੇ ਦੰਦਾਂ ਨੂੰ ਬੁਰਸ਼ ਨਾਲ ਸਾਫ ਕਰ ਸਕਦੇ ਹੋਂ। ਪਰ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਕੁਰਲੀ ਕਰਦੇ ਵਕਤ ਆਪਣੇ ਮੂੰਹ ਨੂੰ ਜ਼ਿਆਦਾ ਨਹੀਂ ਹਿਲਾਣਾ, ਹੌਲੀ-ਹੌਲੀ ਕੁਰਲੀ ਕਰੋ ਅਤੇ ਸਰਜਰੀ ਵਾਲੀ ਥਾਂ ਦੇ ਆਲੇ-ਦੁਆਲੇ ਬੁਰਸ਼ ਕਰਦੇ ਵਕਤ ਸਾਵਧਾਨੀ ਨੂੰ ਵਰਤੋਂ। ਖਾਣਾ ਖਾਣ ਸਮੇਂ ਤੁਹਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੋਵੇਗਾ ਕਿ ਖਾਣਾ ਖਾਣ ਤੋਂ ਬਾਅਦ ਕਿਸੇ ਵੀ ਸਮੱਗਰੀ ਦਾ ਖੋਲ ਤੁਹਾਡੇ ਦੰਦਾਂ ਵਿੱਚ ਨਾ ਫਸ ਜਾਵੇ। ਅਤੇ ਜ਼ਿਆਦਾਤਰ ਨਮਕ ਵਾਲੇ ਪਾਣੀ ਨਾਲ ਕੁਰਲੀ ਕਰਦੇ ਰਹੋ, ਅਤੇ ਟੁੱਥਬ੍ਰਸ਼ ਦੀ ਵਰਤੋਂ ਕਰਕੇ ਆਪਣੇ ਮੂੰਹ ਦੇ ਦੰਦਾਂ ਦੀ ਚੰਗੇ ਤਰੀਕੇ ਨਾਲ ਸਫਾਈ ਕਰਦੇ ਰਹੋ।
ਸਿੱਟਾ :
ਅਕਲ ਦਾੜ੍ਹ ਨਿਕਲਣ ਸਮੇਂ ਵਿਅਕਤੀ ਨੂੰ ਬਹੁਤ ਜਿਆਦਾ ਦਰਦ ਦਾ ਸਾਮਣਾ ਕਰਨਾ ਪੈਂਦਾ ਹੈ। ਇਸਨੂੰ ਕਈ ਵਾਰ ਨਿਕਲਣ ਵਿੱਚ ਕਾਫੀ ਸਮਾਂ ਲੱਗਦਾ ਹੈ, ਅਤੇ ਇਹ ਆਸਾਨੀ ਨਾਲ ਬਾਹਰ ਨਹੀਂ ਨਿਕਲਦੀ। ਜਦੋਂ ਇਹ ਆਸਾਨੀ ਨਾਲ ਬਾਹਰ ਨਹੀਂ ਨਿਕਲਦੀ ਤਾਂ ਇਸਨੂੰ ਸਰਜਰੀ ਦੀ ਮਦਦ ਨਾਲ ਮੂੰਹ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਅਕਲ ਦਾੜ੍ਹ ਦੀ ਸਰਜਰੀ ਤੋਂ ਬਾਅਦ ਮੂੰਹ ਦੀ ਚੰਗੀ ਸਫਾਈ ਅਤੇ ਦੇਖਭਾਲ ਬਹੁਤ ਜ਼ਿਆਦਾ ਜਰੂਰੀ ਹੁੰਦੀ ਹੈ। ਇਸਦੇ ਨਾਲ ਸੁਜਨ, ਸੰਕ੍ਰਮਣ ਅਤੇ ਹੋਰ ਕਈ ਜਟਿਲਤਾਵਾਂ ਤੋਂ ਬਚਿਆ ਜਾ ਸਕਦਾ ਹੈ। ਰੋਜ਼ਾਨਾ ਨਮਕ ਵਾਲੇ ਗੁਣਗੁਣੇ ਪਾਣੀ ਨਾਲ ਕੁੱਲਾ ਕਰਨਾ, ਠੋਸ ਅਤੇ ਗਰਮ ਭੋਜਨ ਨੂੰ ਖਾਣ ਤੋਂ ਪਰਹੇਜ ਕਰਨਾ ਅਤੇ ਰੋਜਾਨਾ ਦੰਦਾਂ ਦੇ ਡਾਕਟਰ ਦੀ ਮਦਦ ਅਨੁਸਾਰ ਦਵਾਈਆਂ ਨੂੰ ਲੈਣਾ ਆਦਿ ਠੀਕ ਹੋਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਵਿੱਚ ਮਦਦ ਕਰਦਾ ਹੈ। ਦੰਦਾਂ ਦੀ ਸਮੱਸਿਆਵਾਂ ਦੌਰਾਨ ਆਪਣੇ ਡਾਕਟਰ ਨੂੰ ਮਿਲਣਾ ਇੱਕ ਬਹੁਤ ਚੰਗਾ ਵਿਕੱਲਪ ਹੁੰਦਾ ਹੈ। ਜੇਕਰ ਤੁਸੀਂ ਆਪਣੇ ਦੰਦਾਂ ਦੀ ਦੇਖਭਾਲ ਅਤੇ ਦੰਦਾਂ ਦਾ ਇਲਾਜ ਕਰਵਾਉਣਾ ਚਾਹੁੰਦੇ ਹੋਂ, ਤੇ ਇਸਦੇ ਇਲਾਜ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋਂ। ਤਾਂ ਤੁਸੀਂ ਅੱਜ ਹੀ ਲੁਧਿਆਣਾ ਡੈਂਟਲ ਸੈਂਟਰ ਵਿੱਖੇ ਜਾਕੇ ਆਪਣੀ ਅਪੋਇੰਟਮੈਂਟ ਨੂੰ ਬੁੱਕ ਕਰਵਾ ਸਕਦੇ ਹੋਂ ਅਤੇ ਇਸਦੇ ਮਾਹਿਰਾਂ ਤੋਂ ਇਸਦੇ ਇਲਾਜ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋਂ।