ਦੰਦਾਂ ਦੀ ਰੋਜ਼ਾਨਾ ਦੇਖਭਾਲ ਦੇ ਸੌਖੇ ਤੇ ਅਸਰਦਾਰ ਤਰੀਕੇ

    ENQUIRY FORM

    ਦੰਦਾਂ ਦੀ ਰੋਜ਼ਾਨਾ ਦੇਖਭਾਲ ਦੇ ਸੌਖੇ ਤੇ ਅਸਰਦਾਰ ਤਰੀਕੇ

    ਸਿਹਤਮੰਦ ਦੰਦਾਂ  ਲਈ ਜਿੰਦਗੀ  ਭਰ ਇਹਨਾਂ ਦੀ ਦੇਖਭਾਲ ਦੀ ਲੋੜ ਹੁੰਦੀ ਹੈ. ਭਾਵੇਂ ਤੁਹਾਡੇ ਦੰਦਾਂ ਦੀ ਸਿਹਤ  ਚੰਗੀ ਹੈ, ਪਰ ਫਿਰ ਵੀ ਉਹਨਾਂ ਦੀ ਦੇਖਭਾਲ ਕਰਨ ਲਈ ਹਰ ਰੋਜ਼ ਧਿਆਨ ਰੱਖਣਾ ਜਰੂਰੀ ਹੈ। ਤੁਹਾਡੀਆਂ ਰੋਜ਼ਾਨਾ ਦੀਆਂ ਆਦਤਾਂ ਇਸ ਵਿੱਚ ਮੁਖ ਭੂਮਿਕਾ ਨਿਭਾਉਂਦਿਆਂ ਹਨ ।

    • ਆਪਣੇ ਦੰਦਾਂ ਨੂੰ ਬੁਰਸ਼ ਕੀਤੇ ਬਿਨਾਂ ਸੌਣ ‘ਤੇ ਨਾ ਜਾਓ: ਇੱਕ ਡਾਕਟਰ ਦੀ ਵੀ ਸਿਫਾਰਸ਼ ਦਿਨ ਵਿੱਚ ਘੱਟੋ ਘੱਟ ਦੋ ਵਾਰ ਬੁਰਸ਼ ਕਰਨ ਦੀ ਹੈ।ਪਰ ਫਿਰ ਵੀ, ਸਾਡੇ ਵਿੱਚੋਂ ਬਹੁਤ ਸਾਰੇ ਰਾਤ ਨੂੰ ਆਪਣੇ ਦੰਦਾਂ ਨੂੰ ਬੁਰਸ਼ ਕਰਨ ਵਿੱਚ ਅਣਗਹਿਲੀ ਕਰਦੇ ਹਨ। ਸੌਣ ਤੋਂ ਪਹਿਲਾਂ ਬੁਰਸ਼ ਕਰਨ ਨਾਲ ਦਿਨ ਭਰ ਵਿੱਚ ਜਮਾਂ ਹੋਏ ਕੀਟਾਣੂਆਂ ਤੋਂ  ਛੁਟਕਾਰਾ ਮਿਲਦਾ ਹੈ।
    • ਚੰਗੀ ਤਰਾਂ ਬੁਰਸ਼ ਕਰੋ: ਜਿਸ ਤਰੀਕੇ ਨਾਲ ਤੁਸੀਂ ਬੁਰਸ਼ ਕਰਦੇ ਹੋ ਉਹ ਵੀ ਬਹੁਤ  ਮਹੱਤਵਪੂਰਨ ਹੈ।ਦੰਦਾਂ ਨੂੰ ਬੁਰਸ਼ ਕਰਨ ਦਾ ਗ਼ਲਤ ਤਰੀਕਾ ਓਨਾ ਹੀ ਬੁਰਾ ਹੈ ਜਿੰਨਾ ਬੁਰਸ਼ ਨਾ ਕਰਨਾ। ਪਲਾਕ ਨੂੰ ਹਟਾਉਣ ਲਈ ਦੰਦਾਂ ਦੇ ਬੁਰਸ਼ ਨੂੰ ਕੋਮਲ ਤਰੀਕੇ ਨਾਲ ਘੁਮਾਂਉਂਦੇ ਹੋਏ ਆਰਾਮ ਨਾਲ ਬੁਰਸ਼ ਕਰੋ। ਜਲਦਬਾਜ਼ੀ ਨਾ ਕਰੋ। 
    • ਆਪਣੀ ਜੀਭ ਨੂੰ ਅਣਦੇਖਾ ਨਾ ਕਰੋ: ਤੁਹਾਡੀ ਜੀਭ ਤੇ ਵੀ ਪਲਾਕ ਜਮਾਂ ਹੋ ਸਕਦਾ ਹੈ।ਇਸ ਨਾਲ ਨਾ ਸਿਰਫ਼ ਮੂੰਹ ਵਿਚੋਂ ਬਦਬੂ ਆਉਂਦੀ ਹੈ, ਸਗੋਂ ਦੰਦਾਂ ਦੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।ਹਰ ਵਾਰ ਜਦੋਂ ਤੁਸੀਂ ਆਪਣੇ ਦੰਦਾਂ ਨੂੰ ਬੁਰਸ਼ ਕਰਦੇ ਹੋ ਤਾਂ ਆਪਣੀ ਜੀਭ ਨੂੰ ਹੌਲੀ-ਹੌਲੀ ਬੁਰਸ਼ ਨਾਲ ਸਾਫ਼ ਕਰੋ।
      • ਫਲਾਸਿੰਗ: ਬਹੁਤ ਲੋਕੀਂ ਜੋ ਨਿਯਮਿਤ ਤੌਰ ‘ਤੇ ਬੁਰਸ਼ ਕਰਦੇ ਹਨ, ਫਲਾਸ ਕਰਨ ਵਿਚ ਅਣਗਹਿਲੀ ਕਰਦੇ ਹਨ। ਫਲੌਸਿੰਗ ਸਿਰਫ਼ ਭੋਜਨ ਦੇ ਫ਼ਸੇ ਟੁਕੜਿਆਂ ਕੱਢਣ ਲਈ ਨਹੀਂ ਹੈ, ਇਹ ਮਸੂੜਿਆਂ ਦੀ ਮਾਲਿਸ਼ ਕਰਨ, ਪਲਾਕ ਨੂੰ ਘਟਾਉਣ, ਅਤੇ ਮਸੂੜਿਆਂ ਵਿੱਚ ਸੋਜਸ਼ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ।ਦਿਨ ਵਿੱਚ ਇੱਕ ਵਾਰ ਫਲਾਸ ਕਰਨਾ  ਕਾਫ਼ੀ ਹੁੰਦਾ ਹੈ।
    • ਫਲੋਰਾਈਡ ਵਾਲੇ ਟੁੱਥਪੇਸਟ ਦੀ ਵਰਤੋਂ ਕਰਨਾ: ਟੂਥਪੇਸਟ ਫਲੋਰਾਈਡ ਦਾ ਹੋਣਾ ਬਹੁਤ ਜਰੂਰੀ ਹੈ।ਫਲੋਰਾਈਡ ਮੂੰਹ ਦੀ ਸਿਹਤ ਸਹੀ ਰੱਖਣ ਲਈ  ਇੱਕ ਮੁੱਖ ਤੱਤ ਹੈ ਕਿਉਂਕਿ ਫਲੋਰਾਈਡ ਦੰਦਾਂ ਦੀ ਸੜਨ ਤੋਂ ਰੱਖਿਆ ਕਰਦਾ ਹੈ।ਇਹ ਉਹਨਾਂ ਕੀਟਾਣੂਆਂ ਨਾਲ ਲੜਦਾ ਹੈ ਜੋ ਸੜਨ ਦਾ ਕਾਰਨ ਬਣਦੇ ਹਨ।  ਇਹ ਤੁਹਾਡੇ ਦੰਦਾਂ ਲਈ ਇੱਕ ਸੁਰੱਖਿਆ ਕਵਚ ਪਰਦਾਨ ਕਰਦਾ ਹੈ।
    • ਮਾਊਥਵਾਸ਼: ਮੂੰਹ ਦੀ ਚੰਗੀ ਸਿਹਤ ਲਈ ਮਾਊਥਵਾਸ਼ ਜ਼ਰੂਰੀ ਹੈ, ਪਰ ਬਹੁਤ ਸਾਰੇ ਲੋਕ ਇਸ  ਨੂੰ ਛੱਡ ਦਿੰਦੇ ਹਨ ਕਿਉਂਕਿ ਉਹ ਨਹੀਂ ਜਾਣਦੇ ਕਿ ਇਹ ਕਿਵੇਂ ਕੰਮ ਕਰਦਾ ਹੈ।ਇਹ ਮੂੰਹ ਵਿੱਚ ਬਣਦੇ ਐਸਿਡ ਦੀ ਮਾਤਰਾ ਨੂੰ ਘਟਾਉਂਦਾ ਹੈ, ਮਸੂੜਿਆਂ ਦੇ ਅੰਦਰ ਅਤੇ ਆਲੇ ਦੁਆਲੇ,ਜਿੱਥੇ  ਬੁਰਸ਼ ਨਹੀਂ ਪਹੁੰਚਦਾ,ਨੂੰ ਸਾਫ਼ ਕਰਦਾ ਹੈ, ਅਤੇ ਦੰਦਾਂ ਦੇ ਇਨਾਮਲ  ਨੂੰ ਦੁਬਾਰਾ ਬਣਾਉਂਦਾ ਹੈ।
    • ਜ਼ਿਆਦਾ ਪਾਣੀ ਪੀਓ: ਮੂੰਹ ਦੀ ਸਿਹਤ ਅਤੇ  ਤੁਹਾਡੀ ਸਮੁੱਚੀ ਸਿਹਤ ਲਈ ਪਾਣੀ ਸਭ ਤੋਂ ਜਰੂਰੀ ਤੇ ਵਧੀਆ ਹੈ।ਇੱਕ ਚੰਗਾ ਡੈਂਟਿਸਟ ਵੀ ਭੋਜਨ ਤੋਂ ਬਾਅਦ ਪਾਣੀ ਪੀਣ ਦੀ ਸਲਾਹ ਦਿੰਦਾ ਹੈ।
    • ਤਾਜ਼ੇ  ਫਲ ਅਤੇ ਕੱਚੀ ਸਬਜ਼ੀਆਂ ਖਾਓ: ਤਾਜ਼ੇ ਫਫ਼ਲ ਤੇ ਕੱਚੀ ਸਬਜ਼ੀਆਂ ਨਾ ਸਿਰਫ਼ ਵਧੇਰੇ ਸਿਹਤਮੰਦ ਹੁੰਦੀਆਂ ਹਨ, ਬਲਕਿ ਇਹ ਤੁਹਾਡੇ ਦੰਦਾਂ ਲਈ ਸਭ ਤੋਂ ਵਧੀਆ ਹਨ। ਇਸ ਨਾਲ ਮਸੂੜਿਆਂ ਦੀ ਮਾਲਿਸ਼ ਹੁੰਦੀ ਹੈ ਅਤੇ ਜਬਾੜਿਆਂ ਦੀ ਕਸਰਤ ਹੁੰਦੀ ਜਿਸ ਨਾਲ ਉਹ ਲੰਬੀ ਉਮਰ ਤਕ ਸੇਹਤਮੰਦ ਰਹਿੰਦੇ ਹਨ।  
    • ਮਿੱਠੇ ਅਤੇ ਤੇਜ਼ਾਬੀ ਭੋਜਨ ਦੀ ਸੀਮਿਤ ਵਰਤੋਂ: ਮਿੱਠਾ ਭੋਜਨ ਮੂੰਹ ਵਿੱਚ ਜਾ ਕੇ  ਐਸਿਡ ਵਿੱਚ ਬਦਲ ਜਾਂਦਾ ਹੈ, ਜੋ ਕਿ ਦੰਦਾਂ ਦੀ ਉਪਰਲੀ ਪਰਤ ਨੂੰ ਖਤਮ ਕਰ ਸਕਦਾ ਹੈ।ਤੇਜਾਬੀ ਭੋਜਨ ਦੰਦਾਂ ਨੂੰ ਕੈਵਿਟੀਜ਼ ਵੱਲ ਲੈ ਜਾਂਦੇ ਹਨ।ਚਾਹ ਅਤੇ ਕੌਫੀ ਵੀ ਜ਼ਿਆਦਾ ਵਰਤੋਂ ਦੰਦਾਂ ਦੀ ਉਪਰਲੀ ਪਰਤ ਨੂੰ ਘਟਾ ਸਕਦੀ ਹੈ । ਹਾਲਾਂਕਿ ਤੁਹਾਨੂੰ ਅਜਿਹੇ ਭੋਜਨਾਂ ਤੋਂ ਪੂਰੀ ਤਰਾਂ ਬਚਣ ਦੀ ਲੋੜ ਨਹੀਂ ਹੈ, ਪਰ ਬਹੁਤ ਜ਼ਿਆਦਾ ਵਰਤੋਂ ਤੋਂ ਪਰਹੇਜ ਕਰਨਾ ਚਾਹੀਦਾ ਹੈ।  
    • ਸਾਲ ਵਿੱਚ ਘੱਟੋ-ਘੱਟ ਦੋ ਵਾਰ ਆਪਣੇ ਦੰਦਾਂ ਦੇ ਡਾਕਟਰ ਨੂੰ ਦਿਖਾਓ: ਤੁਹਾਡੀਆਂ ਰੋਜ਼ਾਨਾ ਦੀਆਂ ਆਦਤਾਂ ਤੁਹਾਡੀ ਸਮੁੱਚੀ ਮੂੰਹ ਦੀ ਸਿਹਤ ਲਈ ਜਰੂਰੀ ਹਨ।ਫਿਰ ਵੀ, ਨਿਯਮਿਤ ਤੌਰ ‘ਤੇ ਦੰਦਾਂ ਦੇ ਡਾਕਟਰ ਨੂੰ ਮਿਲਣਾ ਫ਼ਾਇਦੇਮੰਦ ਰਹਿੰਦਾ ਹੈ।ਸਾਲ ਵਿੱਚ ਦੋ ਵਾਰ ਦੰਦਾਂ ਸਫਾਈ ਅਤੇ ਜਾਂਚ ਲਈ ਆਪਣੇ ਦੰਦਾਂ ਦੇ ਡਾਕਟਰ ਨੂੰ ਜਰੂਰ ਮਿਲੋ ਤਾਂ ਜੋ ਦੰਦਾਂ ਦੀ ਕਿਸੇ ਬਿਮਾਰੀ ਦਾ ਸ਼ੁਰੂ ਵਿਚ ਹੀ ਇਲਾਜ਼ ਹੋ ਸਕੇ।  

    ਲੁਧਿਆਣਾ ਵਿੱਚ ਦੰਦਾਂ ਦੀ ਸਹੀ ਦੇਖਭਾਲ ਅਤੇ ਇਲਾਜ਼ ਲਈ ਸੰਪਰਕ ਕਰੋ :