ਚਿੱਟੇ ਮੋਤੀਆਂ ਵਾਂਗ ਚਮਕਦੇ ਦੰਦ ਤੁਹਾਡੀ ਮੁਸਕਰਾਹਟ ਅਤੇ ਤੁਹਾਡੀ ਦਿੱਖ ਨੂੰ ਸੁੰਦਰ ਬਣਾਉਂਦੇ ਹਨ, ਤੇ ਨਾਲ ਹੀ, ਇਹ ਤੁਹਾਡੇ ਆਤਮਵਿਸ਼ਵਾਸ ਨੂੰ ਵੀ ਵਧਾਉਂਦੇ ਹਨ। ਜੇਕਰ ਗੱਲ ਕਰੀਏ ਸਰੀਰ ਦੇ ਸਾਰੇ ਹਿੱਸਿਆਂ ਵਾਂਗ, ਦੰਦਾਂ ਦਾ ਸਿਹਤਮੰਦ ਅਤੇ ਮਜ਼ਬੂਤ ਹੋਣਾ ਬਹੁਤ ਜ਼ਿਆਦਾ ਜਰੂਰੀ ਹੁੰਦਾ ਹੈ। ਅਸਲ ਵਿੱਚ ਦੰਦ ਸਾਡੇ ਸਰੀਰ ਦਾ ਉਹ ਹਿੱਸਾ ਹੁੰਦੇ ਹਨ, ਜਿਹਨਾਂ ਦੀ ਮਦਦ ਨਾਲ ਅਸੀਂ ਕੁਝ ਖਾ-ਪੀ ਸਕਦੇ ਹਨ। ਹਾਲਾਂਕਿ ਅੱਜ ਦੇ ਸਮੇਂ ਵਿੱਚ ਦੰਦਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਲੋਕਾਂ ਦੇ ਵਿੱਚ ਵੇਖੀਆਂ ਜਾ ਰਹੀਆਂ ਹਨ।
ਦੰਦਾਂ ਨੂੰ ਸਿਹਤਮੰਦ ਅਤੇ ਮਜ਼ਬੂਤ ਰੱਖਣ ਦੇ ਲਈ ਅਕਸਰ ਕੈਲਸ਼ੀਅਮ ਨਾਲ ਭਰਪੂਰ ਭੋਜਨ ਖਾਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਦੰਦਾਂ ਦੀ ਪ੍ਰੇਸ਼ਾਨੀ ਸਮੇਂ ਦੰਦਾਂ ਦੀ ਦੇਖਭਾਲ ਕਰਨ ਦੇ ਲਈ ਲੋਕਾਂ ਨੂੰ ਆਪਣੇ ਮੂੰਹ ਦੀ ਸਿਹਤ ਦਾ ਖਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਆਮਤੌਰ ਤੇ ਦੰਦਾਂ ਦੀ ਸਿਹਤ ਨੂੰ ਬਰਕਰਾਰ ਰੱਖਣ ਦੇ ਲਈ ਉਨ੍ਹਾਂ ਨੂੰ ਸਹੀ ਪੋਸ਼ਣ ਮਿਲਣਾ ਬਹੁਤ ਜ਼ਰੂਰੀ ਹੈ। ਕਈ ਵਾਰ ਦੰਦਾਂ ਦਾ ਕਮਜ਼ੋਰ ਹੋਣਾ ਕਿਸੇ ਡੂੰਘੀ ਚੀਜ਼ ਨਾਲ ਜੁੜਿਆ ਹੋ ਸਕਦਾ ਹੈ, ਜਿਵੇਂ ਕਿ ਵਿਟਾਮਿਨ ਦੀ ਕਮੀ। ਇਹ ਹੈਰਾਨੀਜਨਕ ਹੋ ਸਕਦਾ ਹੈ, ਪਰ ਹਾਂ ਸਰੀਰ ਵਿੱਚ ਕੁਝ ਵਿਟਾਮਿਨਾਂ ਦੀ ਘਾਟ ਕਾਰਣ ਦੰਦ ਕਮਜ਼ੋਰ ਹੋ ਸਕਦੇ ਹਨ। ਆਮਤੌਰ ਤੇ ਜੇਕਰ ਤੁਹਾਡੇ ਦੰਦ ਸਿਹਤਮੰਦ ਅਤੇ ਮਜ਼ਬੂਤ ਨਹੀਂ ਹਨ ਤਾਂ ਤੁਹਾਡੇ ਦੰਦਾਂ ਵਿੱਚ ਦਰਦ, ਸੋਜ, ਸਾਹ ਦੀ ਬਦਬੂ, ਢਿੱਲੇ ਜਾਂ ਟੁੱਟੇ ਦੰਦ ਅਤੇ ਪਾਇਓਰੀਆ ਵਰਗੀਆਂ ਦਿੱਕਤਾਂ ਹੋ ਸਕਦੀਆਂ ਹਨ। ਇਸ ਤਰ੍ਹਾਂ ਦੀ ਸਥਿਤੀ ਵਿੱਚ ਆਪਣੇ ਦੰਦਾਂ ਨੂੰ ਸਿਹਤਮੰਦ ਰੱਖਣ ਦੇ ਲਈ, ਤੁਹਾਨੂੰ ਆਪਣੀ ਖੁਰਾਕ ਵਿੱਚ ਕੁਝ ਵਿਟਾਮਿਨ ਸ਼ਾਮਲ ਕਰਨ ਦੀ ਲੋੜ ਹੁੰਦੀ ਹੈ। ਆਓ ਇਸ ਗੱਲ ‘ਤੇ ਵਿਚਾਰ ਕਰਦੇ ਹਾਂ ਅਤੇ ਇਸ ਲੇਖ ਦੁਆਰਾ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸਰੀਰ ਵਿੱਚ ਕਿਹੜੇ ਵਿਟਾਮਿਨਾਂ ਦੀ ਘਾਟ ਦੰਦਾਂ ਨੂੰ ਕਮਜ਼ੋਰ ਬਣਾ ਸਕਦੀ ਹੈ।
ਕਿਹੜੇ ਵਿਟਾਮਿਨਾਂ ਦੀ ਕਮੀ ਦੰਦਾਂ ਨੂੰ ਕਮਜ਼ੋਰ ਬਣਾਉਂਦੀ ਹੈ?
ਅਸਲ ਦੇ ਵਿੱਚ ਜਿਵੇਂ ਸਾਡੇ ਸਰੀਰ ਨੂੰ ਸਿਹਤਮੰਦ ਰੱਖਣ ਦੇ ਲਈ ਸਿਹਤਮੰਦ ਅਤੇ ਵਧੀਆ ਭੋਜਨ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਹੀ ਦੰਦਾਂ ਨੂੰ ਸਿਹਤਮੰਦ ਰੱਖਣ ਦੇ ਲਈ ਸਹੀ ਪੋਸ਼ਣ ਮਿਲਣਾ ਬਹੁਤ ਜ਼ਰੂਰੀ ਹੁੰਦਾ ਹੈ। ਤੁਹਾਨੂੰ ਦੱਸ ਦਈਏ ਕਿ ਸਾਡੇ ਸਰੀਰ ਵਿੱਚ ਕੁਝ ਵਿਟਾਮਿਨਾਂ ਦੀ ਘਾਟ ਕਾਰਣ ਸਾਡੇ ਦੰਦ ਕਮਜ਼ੋਰ ਹੋ ਜਾਂਦੇ ਹਨ ਅਤੇ ਦੰਦਾਂ ਦੀਆਂ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ। ਆਮਤੌਰ ਤੇ ਇਹਨਾਂ ਸਮੱਸਿਆਵਾਂ ਤੋਂ ਆਪਣਾ ਬਚਾਵ ਕਰਨ ਦੇ ਲਈ ਤੁਹਾਨੂੰ ਇਨ੍ਹਾਂ ਵਿਟਾਮਿਨਾਂ ਨੂੰ ਆਪਣੀ ਖੁਰਾਕ ਦੇ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਜਿਵੇਂ ਕਿ,
ਵਿਟਾਮਿਨ ਏ
ਸਿਹਤਮੰਦ ਲੇਸਦਾਰ ਝਿੱਲੀ ਅਤੇ ਲਾਰ ਦੇ ਉਤਪਾਦਨ ਨੂੰ ਬਣਾ ਕੇ ਰੱਖਣ ਲਈ ਵਿਟਾਮਿਨ ਏ ਬਹੁਤ ਜ਼ਰੂਰੀ ਹੈ, ਜਿਹੜਾ ਕਿ ਇੱਕ ਸਿਹਤਮੰਦ ਮੂੰਹ ਲਈ ਜਰੂਰੀ ਹੁੰਦਾ ਹੈ। ਆਮਤੌਰ ਤੇ ਵਿਟਾਮਿਨ ਏ ਅੱਖਾਂ ਦੀ ਰੌਸ਼ਨੀ ਨੂੰ ਸੁਧਾਰਨ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਸਦੇ ਨਾਲ ਹੀ ਇਹ ਦੰਦਾਂ ਅਤੇ ਮਸੂੜਿਆਂ ਨੂੰ ਸਿਹਤਮੰਦ ਰੱਖਣ ਦੇ ਵਿੱਚ ਬਹੁਤ ਮਦਦ ਕਰਦਾ ਹੈ। ਵਿਟਾਮਿਨ ਏ ਸਾਹ ਦੀ ਬਦਬੂ ਨੂੰ ਰੋਕਦਾ ਹੈ। ਆਪਣੇ ਸਰੀਰ ਦੇ ਵਿੱਚ ਵਿਟਾਮਿਨ ਏ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਤੁਹਾਨੂੰ ਗਾਜਰ, ਪਪੀਤਾ, ਸ਼ਕਰਕੰਦੀ, ਐਵੋਕਾਡੋ ਅਤੇ ਡੇਅਰੀ ਉਤਪਾਦ ਆਦਿ ਨੂੰ ਆਪਣੀ ਖੁਰਾਕ ਦੇ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।
ਵਿਟਾਮਿਨ ਬੀ12
ਸਾਡੇ ਸਰੀਰ ਦੇ ਲਈ ਵਿਟਾਮਿਨ ਬੀ12 ਬਹੁਤ ਜ਼ਿਆਦਾ ਜਰੂਰੀ ਹੁੰਦਾ ਹੈ। ਆਮ ਤੌਰ ਤੇ ਇਹ ਵਿਟਾਮਿਨ ਬੀ12 ਦੰਦਾਂ ਨੂੰ ਕਮਜ਼ੋਰ ਹੋਣ ਤੋਂ ਤੋਂ ਰੋਕਦਾ ਹੈ ਅਤੇ ਇਹ ਦੰਦਾਂ ਦੀ ਸਿਹਤ ਨੂੰ ਵੀ ਬਣਾਈ ਰੱਖਣ ਦੇ ਲਈ ਬਹੁਤੁ ਜ਼ਿਆਦਾ ਜਰੂਰੀ ਹੁੰਦਾ ਹੈ। ਜਦੋਂ ਕਿਸੇ ਵਿਅਕਤੀ ਦੇ ਦੰਦ ਕਮਜ਼ੋਰ ਹੋ ਜਾਂਦੇ ਹਨ, ਤਾਂ ਉਸਨੂੰ ਪਾਇਓਰੀਆ ਹੋਣ ਦਾ ਖ਼ਤਰਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਜਿਸਦੇ ਕਾਰਣ ਵਿਅਕਤੀ ਦੇ ਦੰਦ ਟੁੱਟ ਸਕਦੇ ਹਨ। ਇਸ ਲਈ ਆਪਣੇ ਦੰਦਾਂ ਨੂੰ ਸਿਹਤਮੰਦ ਅਤੇ ਮਜ਼ਬੂਤ ਬਣਾਉਣ ਲਈ ਤੁਹਾਨੂੰ ਆਪਣੀ ਖ਼ੁਰਾਕ ਦੇ ਵਿੱਚ ਵਿਟਾਮਿਨ ਬੀ12 ਨੂੰ ਸ਼ਾਮਿਲ ਕਰਨਾ ਚਾਹੀਦਾ ਹੈ। ਇਸਦੀ ਘਾਟ ਨੂੰ ਪੂਰਾ ਕਰਨ ਦੇ ਲਈ ਤੁਹਾਨੂੰ ਦੁੱਧ, ਦਹੀ, ਸੁੱਕੇ ਮੇਵੇ, ਸੇਬ, ਕੇਲੇ, ਟਮਾਟਰ, ਟੋਫੂ, ਸਪਾਉਟ, ਮਸ਼ਰੂਮ ਅਤੇ ਵਿਟਾਮਿਨ ਬੀ12 ਨਾਲ ਭਰਪੂਰ ਬਰੋਕਲੀ ਆਦਿ ਨੂੰ ਆਪਣੀ ਡਾਈਟ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ।
ਵਿਟਾਮਿਨ ਸੀ
ਵਿਟਾਮਿਨ ਸੀ ਆਮ ਤੌਰ ਤੇ ਸਾਡੇ ਸਰੀਰ ਦੇ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ। ਵਿਟਾਮਿਨ ਸੀ ਸਾਡੇ ਸਰੀਰ ਦੀ ਇਮਿਊਨਿਟੀ ਨੂੰ ਵਧਾਉਣ ਦੇ ਵਿੱਚ ਕਾਫ਼ੀ ਮਦਦ ਕਰਦਾ ਹੈ, ਜਿਸ ਕਰਕੇ ਸਾਡੇ ਸਰੀਰ ਵਿੱਚ ਇਨਫੈਕਸ਼ਨ ਅਤੇ ਬਿਮਾਰੀਆਂ ਦੇ ਖ਼ਤਰੇ ਨੂੰ ਘੱਟ ਕਰਨ ਦੇ ਵਿੱਚ ਮਦਦ ਮਿਲਦੀ ਹੈ। ਵਿਟਾਮਿਨ ਸੀ ਦੰਦਾਂ ਨੂੰ ਸਿਹਤਮੰਦ ਰੱਖਣ ਦੇ ਲਈ ਵੀ ਬਹੁਤ ਜ਼ਿਆਦਾ ਜਰੂਰੀ ਹੁੰਦਾ ਹੈ। ਵਿਟਾਮਿਨ ਸੀ ਕੋਲੇਜਨ ਦੇ ਉਤਪਾਦਨ ਲਈ ਬਹੁਤ ਮਹੱਤਵਪੂਰਨ ਹੈ, ਜਿਹੜਾ ਕਿ ਮਸੂੜਿਆਂ ਅਤੇ ਹੋਰ ਮੂੰਹ ਦੇ ਟਿਸ਼ੂਆਂ ਦੀ ਇਕਸਾਰਤਾ ਨੂੰ ਬਣਾਈ ਰੱਖਣ ਦੇ ਲਈ ਇੱਕ ਮਹੱਤਵਪੂਰਨ ਪ੍ਰੋਟੀਨ ਹੈ। ਇਸਦੇ ਨਾਲ ਦੰਦਾਂ ਵਿੱਚ ਬੈਕਟੀਰੀਆ ਦੀ ਲਾਗ ਦਾ ਖ਼ਤਰਾ ਵੀ ਘੱਟ ਜਾਂਦਾ ਹੈ। ਆਮ ਤੌਰ ਤੇ ਵਿਟਾਮਿਨ ਸੀ ਦੀ ਘਾਟ ਮਸੂੜਿਆਂ ਤੋਂ ਖੂਨ ਵਗਣ ਅਤੇ ਮਸੂੜਿਆਂ ਦੀ ਬਿਮਾਰੀ ਦਾ ਕਾਰਣ ਬਣ ਸਕਦੀ ਹੈ, ਜਿਸਦੇ ਕਾਰਣ ਦੰਦਾਂ ਵਿੱਚ ਕਮਜ਼ੋਰੀ ਆ ਜਾਂਦੀ ਹੈ। ਆਮ ਤੌਰ ਤੇ ਵਿਟਾਮਿਨ ਸੀ ਦੀ ਘਾਟ ਨੂੰ ਪੂਰਾ ਕਰਨ ਦੇ ਲਈ ਤੁਹਾਨੂੰ ਸੰਤਰਾ, ਨਿੰਬੂ, ਮਿੱਠਾ ਚੂਨਾ ਆਦਿ ਵਰਗੇ ਖੱਟੇ ਫ਼ਲਾਂ ਨੂੰ ਆਪਣੀ ਡਾਈਟ ਵਿੱਚ ਸ਼ਾਮਿਲ ਕਰਨ ਦੀ ਲੋੜ ਹੁੰਦੀ ਹੈ।
ਵਿਟਾਮਿਨ ਡੀ
ਵਿਟਾਮਿਨ ਡੀ ਸਾਡੇ ਦੰਦਾਂ ਨੂੰ ਅਤੇ ਹੱਡੀਆਂ ਨੂੰ ਮਜ਼ਬੂਤ ਬਣਾ ਕੇ ਰੱਖਦਾ ਹੈ। ਆਮ ਤੌਰ ਤੇ ਵਿਟਾਮਿਨ ਡੀ ਕੈਲਸ਼ੀਅਮ ਨੂੰ ਸੋਖਣ ਵਿੱਚ ਸਹਾਇਤਾ ਕਰਦਾ ਹੈ, ਜਿਹੜਾ ਕਿ ਮਜ਼ਬੂਤ ਦੰਦਾਂ ਅਤੇ ਹੱਡੀਆਂ ਦੇ ਵਿਕਾਸ ਅਤੇ ਰੱਖ-ਰਖਾਅ ਲਈ ਬਹੁਤ ਜ਼ਰੂਰੀ ਹੁੰਦਾ ਹੈ। ਵਿਟਾਮਿਨ ਡੀ ਦੰਦਾਂ ਨੂੰ ਸਿਹਤਮੰਦ ਰੱਖਣ ਦੇ ਵਿੱਚ ਮਦਦ ਕਰਦਾ ਹੈ। ਕਾਫ਼ੀ ਵਿਟਾਮਿਨ ਡੀ ਤੋਂ ਬਿਨਾਂ, ਤੁਹਾਡੇ ਦੰਦ ਭੁਰਭੁਰੇ, ਦੰਦਾਂ ਦਾ ਰੰਗ ਬਦਲਣਾ ਅਤੇ ਦੰਦਾਂ ਦੇ ਕਮਜ਼ੋਰ,ਦੀ ਸੰਭਾਵਨਾ ਵਧੇਰੇ ਹੁੰਦੀ ਹੈ। ਆਮ ਤੌਰ ਤੇ ਵਿਟਾਮਿਨ ਡੀ ਦੀ ਘਾਟ ਨੂੰ ਪੂਰਾ ਕਰਨ ਦੇ ਲਈ ਤੁਹਾਨੂੰ ਮਸ਼ਰੂਮ, ਸੰਤਰੇ ਦਾ ਜੂਸ, ਦੁੱਧ ਅਤੇ ਵਿਟਾਮਿਨ ਡੀ ਸਪਲੀਮੈਂਟਸ ਆਦਿ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਇਸਤੋਂ ਇਲਾਵਾ ਤੁਸੀਂ ਦਿਨ ਦੇ ਵਿੱਚ ਘੱਟੋ-ਘੱਟ 20 ਮਿੰਟ ਧੁੱਪ ਵਿੱਚ ਬੈਠ ਸਕਦੇ ਹੋਂ।
ਸਿੱਟਾ
ਅੱਜ -ਕੱਲ ਦੰਦਾਂ ਦੀਆਂ ਸਮੱਸਿਆਵਾਂ ਕਈ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀਆਂ ਹਨ। ਦੰਦਾਂ ਦੀ ਦੇਖਭਾਲ ਲਈ ਆਪਣੇ ਮੂੰਹ ਦੀ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਇਹਨਾਂ ਨੂੰ ਸਿਹਤਮੰਦ ਅਤੇ ਮਜ਼ਬੂਤ ਬਣਾਉਣ ਲਈ ਕੈਲਸ਼ੀਅਮ ਨਾਲ ਭਰਪੂਰ ਭੋਜਨ ਖਾਣੇ ਚਾਹੀਦੇ ਹਨ। ਦੰਦਾਂ ਨੂੰ ਸਿਹਤਮੰਦ ਰੱਖਣ ਲਈ, ਉਨ੍ਹਾਂ ਨੂੰ ਸਹੀ ਪੋਸ਼ਣ ਦੇਣਾ ਬਹੁਤ ਜ਼ਰੂਰੀ ਹੈ। ਆਪਣੇ ਦੰਦਾਂ ਨੂੰ ਮਜ਼ਬੂਤ ਬਣਾਉਣ ਦੇ ਲਈ ਸਰੀਰ ਵਿੱਚ ਵਿਟਾਮਿਨ ਏ, ਵਿਟਾਮਿਨ ਬੀ12, ਵਿਟਾਮਿਨ ਸੀ ਅਤੇ ਵਿਟਾਮਿਨ ਡੀ ਦੀ ਭਰਪੂਰ ਮਾਤਰਾ ਹੋਣੀ ਚਾਹੀਦੀ ਹੈ। ਇਹਨਾਂ ਦੀ ਘਾਟ ਕਾਰਣ ਅਕਸਰ ਦੰਦ ਕਮਜ਼ੋਰ ਹੋ ਜਾਂਦੇ ਹਨ। ਕਮਜ਼ੋਰ ਦੰਦਾਂ ਦੇ ਕਾਰਣ ਵਿਅਕਤੀ ਪਾਇਓਰੀਆ ਦੀ ਸਮੱਸਿਆ ਦਾ ਸ਼ਿਕਾਰ ਹੋ ਸਕਦਾ ਹੈ। ਜੇਕਰ ਤੁਹਾਨੂੰ ਵੀ ਦੰਦਾਂ ਨਾਲ ਸਬੰਧਤ ਕੋਈ ਸਮੱਸਿਆ ਹੈ ਅਤੇ ਇਹ ਠੀਕ ਨਹੀਂ ਹੋ ਰਹੀ ਹੈ, ਤੇ ਤੁਸੀਂ ਇਸਦਾ ਇਲਾਜ ਕਰਵਾਉਣਾ ਚਾਹੀਦੇ ਹੋਂ, ਤਾਂ ਤੁਸੀਂ ਅੱਜ ਹੀ ਲੁਧਿਆਣਾ ਡੈਂਟਲ ਸੈਂਟਰ ਵਿਖੇ ਜਾਕੇ ਆਪਣੀ ਅਪੋਇੰਟਮੈਂਟ ਨੂੰ ਬੁੱਕ ਕਰਵਾ ਸਕਦੇ ਹੋਂ ਅਤੇ ਇਸਦੇ ਮਾਹਿਰਾਂ ਤੋਂ ਇਸਦੇ ਇਲਾਜ਼ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋਂ।